GurditSekhon Profile Banner
Gurdit Singh Sekhon Profile
Gurdit Singh Sekhon

@GurditSekhon

Followers
4K
Following
11K
Media
2K
Statuses
4K

MLA Faridkot Aam Aadmi Party

HN6 G.Z. Avenue Fdk
Joined January 2016
Don't wanna be here? Send us removal request.
@GurditSekhon
Gurdit Singh Sekhon
3 hours
ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ, ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੇ ਅਚਾਨਕ ਵਿਛੋੜੇ ਦੀ ਖ਼ਬਰ ਨੇ ਪੂਰੇ ਪੰਜਾਬ ਨੂੰ ਸ਼ੋਕ ਵਿੱਚ ਡੁੱਬੋ ਦਿੱਤਾ ਹੈ। ਉਨ੍ਹਾਂ ਦਾ ਇਹ ਵਿਛੋੜਾ ਸਿਰਫ਼ ਪਰਿਵਾਰ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬੀ ਸੰਗੀਤ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।
0
0
0
@GurditSekhon
Gurdit Singh Sekhon
5 hours
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਦੀਆਂ ਸਭ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ🙏🙏 #shrigururamdasji #waheguru
0
0
0
@GurditSekhon
Gurdit Singh Sekhon
16 hours
ਨੌਵੇਂ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਲਈ ਮਾਨ ਸਰਕਾਰ ਤੇ ਪੰਥਕ ਨੁਮਾਇੰਦੇ ਸਾਂਝੀ ਵਿਚਾਰਧਾਰਾ ਨਾਲ ਕੰਮ ਕਰਨਗੇ। ਇਸ ਸੰਬੰਧੀ CM ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਸੰਤ ਸਮਾਜ ਤੇ ਜੱਥੇਬੰਦੀਆਂ ਨਾਲ ਅਹਿਮ ਬੈਠਕ ਕੀਤੀ ਜਿਸ 'ਚ ਮਹੱਤਵਪੂਰਨ ਚਰਚਾ ਹੋਈ ਤੇ ਪੰਥਕ ਸ਼ਖ਼ਸੀਅਤਾਂ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
0
1
2
@GurditSekhon
Gurdit Singh Sekhon
22 hours
ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੇ ਵੇਰਵੇ CM ਭਗਵੰਤ ਮਾਨ ਨੇ ਸੰਤਾਂ ਮਹਾ���ੁਰਖਾਂ ਨਾਲ਼ ਕੀਤੇ ਸਾਂਝੇ, ਇਹਨਾਂ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਯਤਨਸ਼ੀਲ ਮਾਨ ਸਰਕਾਰ
0
1
2
@GurditSekhon
Gurdit Singh Sekhon
1 day
ਸੰਸਕ੍ਰਿਤ ਦੇ ਪਿਤਾਮਾ ਵਜੋਂ ਸਤਿਕਾਰੇ ਜਾਂਦੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੀ ਆਪ ਸਭ ਨੂੰ ਲੱਖ-ਲੱਖ ਵਧਾਈ। ਮਹਾਨ ਗ੍ਰੰਥ ਰਾਮਾਇਣ ਦੇ ਰੂਪ 'ਚ ਭਗਵਾਨ ਵਾਲਮੀਕਿ ਜੀ ਨੇ ਸਮਾਜ ਲਈ ਸੱਚਾਈ ਦੇ ਮਾਰਗ 'ਤੇ ਚੱਲਣ ਅਤੇ ਕਰਤੱਵ ਪਾਲਣਾ ਦੀ ਮਹਾਨ ਪ੍ਰੇਰਨਾ ਦੀ ਸਿਰਜਣਾ ਕੀਤੀ।
0
1
1
@GurditSekhon
Gurdit Singh Sekhon
2 days
ਸੂਬੇ ਭਰ ਦੇ ਸੰਤਾਂ ਮਹਾਪੁਰਖਾਂ ਨਾਲ਼ ਅੱਜ ਦੀ ਬੈਠਕ 'ਚ CM ਭਗਵੰਤ ਮਾਨ ਨੇ ਸਾਂਝੇ ਕੀਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਵੇਰਵੇ
0
1
1
@GurditSekhon
Gurdit Singh Sekhon
2 days
ਅਧਿਆਪਕਾਂ ਕਰਕੇ ਹੀ ਸਾਡੇ ਬੱਚੇ ਮੱਲ੍ਹਾ ਮਾਰ ਰਹੇ ਹਨ, ਅਧਿਆਪਕ ਦਿਵਸ ਮੌਕੇ ਪੰਜਾਬ ਭਰ ‘ਚੋਂ 71 ਮਿਹਨਤੀ ਅਧਿਆਪਕਾਂ ਨੂੰ ਰਾਜ ਪੱਧਰੀ ਐਵਾਰਡ ਦਿੱਤਾ ਗਿਆ ਹੈ, ਬਾਕੀ ਅਧਿਆਪਕ ਵੀ ਇਸੇ ਤਰ੍ਹਾਂ ਆਪੋ-ਆਪਣੇ ਸਕੂਲਾਂ ‘ਚ ਮਿਹਨਤਾਂ ਕਰਨ ਤੇ ਪੰਜਾਬ ਦੇ ਭਵਿੱਖ ਨੂੰ ਹੋਰ ਬਿਹਤਰ ਬਣਾਉਣ ‘ਚ ਹਿੱਸਾ ਪਾਉਣ।
0
1
1
@GurditSekhon
Gurdit Singh Sekhon
3 days
55 ਸਾਲਾਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿਰਾਸਤੀ ਮਾਰਗ ਦਾ ਕੰਮ ਸ਼ੁਰੂ ਹੋਵੇਗਾ। 1970 ‘ਚ ਰੱਖਿਆ ਗਿਆ ਨੀਂਹ ਪੱਥਰ ਵੀ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਗਿਆ। ਮਾਨ ਸਰਕਾਰ ਹੁਣ ਇਹ ਵਿਰਾਸਤੀ ਮਾਰਗ ਬਣਵਾ ਕੇ ਸੰਗਤਾਂ ਨੂੰ ਸਮਰਪਿਤ ਕਰੇਗੀ। #AAP #punjab
0
0
1
@GurditSekhon
Gurdit Singh Sekhon
3 days
ਹੜ੍ਹਾਂ ਤੋਂ ਬਾਅਦ ਪੰਜਾਬ ਨੂੰ ਪੁਨਰਵਾਸ ਵੱਲ ਲੈਕੇ ਜਾ ਰਹੇ ਹਾਂ।ਬੱਚਿਆਂ ਦੀਆਂ ਕਿਤਾਬਾਂ ਰੁੜ੍ਹ ਗਈਆਂ,ਸਕੂਲ ਖੰਡਰ ਬਣ ਗਏ। ਪੰਜਾਬ ਨੂੰ ਚੜ੍ਹਦੀਕਲਾ ਵੱਲ ਲੈ ਜਾਣ ਲਈ ‘ਰੰਗਲਾ ਪੰਜਾਬ’ ਫੰਡ ਬਣਾਇਆ ਹੈ।ਇਸ ‘ਚ ਆਏ ਇੱਕ-ਇੱਕ ਪੈਸੇ ਦਾ ਹਿਸਾਬ ਰੱਖਿਆ ਜਾਵੇਗਾ।MP ਇੱਕ ਕਰੋੜ, ਇੰਡਸਟਰੀ CSR ਰਾਹੀਂ ਤੇ ਬਾਹਰ ਬੈਠੇ ਪੰਜਾਬੀ ਵੀ ਯੋਗਦਾਨ ਪਾ ਸਕਦੇ ਹਨ
0
0
1
@GurditSekhon
Gurdit Singh Sekhon
3 days
ਅੱਜ ਵਿਸ਼ਵ ਅਧਿਆਪਕ ਦਿਵਸ ਦੇ ਮੌਕੇ 'ਤੇ, ਰਾਸ਼ਟਰ ਦੇ ਨਿਰਮਾਤਾ ਵਜੋਂ ਸਤਿਕਾਰੇ ਜਾਂਦੇ ਸਮੂਹ ਅਧਿਆਪਕਾਂ ਨੂੰ ਤਹਿ ਦਿਲੋਂ ਸਤਿਕਾਰ।
0
1
2
@GurditSekhon
Gurdit Singh Sekhon
5 days
ਪੰਜਾਬ ਦੇ ਲੋਕਾਂ ਦੀ ਬਹੁਤ ਦੇਰ ਤੋਂ ਮੰਗ ਸੀ ਕਿ ਕੋਈ ਅਜਿਹੀ ਸਰਕਾਰ ਮਿਲੇ ਜੋ ਕੰਮ 'ਚ ਵਿਸ਼ਵਾਸ ਰੱਖਦੀ ਹੋਵੇ ਤੇ ਅਖ਼ੀਰ ਉਹਨਾਂ ਦੀ ਇਹ ਮੰਗ ਆਮ ਆਦਮੀ ਪਾਰਟੀ ਨੇ ਪੂਰੀ ਕੀਤੀ। SSF ਦੀ ਸਥਾਪਨਾ ਤੋਂ 'ਜਿਸ ਦਾ ਖੇਤ ਉਸ ਦੀ ਰੇਤ' ਵਰਗੇ ਕੰਮਾਂ ਨਾਲ਼ ਮਾਨ ਸਰਕਾਰ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ।
0
1
2
@GurditSekhon
Gurdit Singh Sekhon
6 days
ਔਕੜਾਂ ਭਰੇ ਇਸ ਦੌਰ 'ਚ ਮਾਨ ਸਰਕਾਰ ਦੇ ਮੰਤਰੀ ਤੇ ਵਿਧਾਇਕ ਲੋਕਾਂ ਲਈ ਉਮੀਦ ਦੀ ਕਿਰਨ ਸਾਬਤ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਲੋਕਾਂ ਦੀ ਜ਼ਿੰਦਗੀ ਆਮ ਵਰਗੀ ਨਹੀਂ ਹੋ ਜਾਂਦੀ, ਅਸੀਂ ਕਿਸੇ ਦਾ ਹੱਥ ਨਹੀਂ ਛੱਡਾਂਗੇ ਤੇ ਇਹ ਵਾਅਦਾ ਨਿਭਾਉਣ ਲਈ ਉਹ ਤਨਦੇਹੀ ਨਾਲ਼ ਜੁਟੇ ਹਨ।
0
1
3
@GurditSekhon
Gurdit Singh Sekhon
6 days
CM ਭਗਵੰਤ ਮਾਨ ਨੇ ਰਾਜਪੁਰਾ ਵਿਖੇ ਨੀਦਰਲੈਂਡ-ਅਧਾਰਿਤ ‘De Heus’ ਪਸ਼ੂ ਖੁਰਾਕ ਕੰਪਨੀ ਦੀ ਨਵੀਂ ਫੈਕਟਰੀ ਦਾ ਉਦਘਾਟਨ ਕੀਤਾ। ਇਸ ਫੈਕਟਰੀ ਨਾਲ਼ ਡੇਅਰੀ ਅਤੇ ਪਸ਼ੂ ਪਾਲਕ ਕਿਸਾਨਾਂ ਨੂੰ ਗੁਣਵੱਤਾ ਵਾਲੀ ਖੁਰਾਕ ਉਪਲਬਧ ਹੋਵੇਗੀ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ।
0
1
2
@GurditSekhon
Gurdit Singh Sekhon
6 days
ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ, ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਮੁਬਾਰਕਾਂ, ਪ੍ਰਮਾਤਮਾ ਸਭ ਦੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ੇ। #happydussehra🔥 #dussehra2025
0
1
3
@GurditSekhon
Gurdit Singh Sekhon
7 days
CM @BhagwantMann ਨੇ ਬੈਠਕ ਕੀਤੀ ਪੰਜਾਬ ਦੇ ਹੱਕ ਅਤੇ ਮਦਦ ਲਈ, NDRF-SDRF ਦੇ ਨਿਯਮਾਂ 'ਚ ਛੋਟ ਲਈ ਪਰ ਕੇਂਦਰ ਦੇ ਪ੍ਰੈੱਸ ਰਿਲੀਜ਼ 'ਚ ਇਹਨਾਂ ਗੱਲਾਂ ਦਾ ਜ਼ਿਕਰ ਹੀ ਨਹੀਂ। ਇੱਥੋਂ ਪਤਾ ਲੱਗਦਾ ਹੈ ਕਿ ਕੇਂਦਰ ਕਿਸੇ ਕੀਮਤ 'ਤੇ ਪੰਜਾਬ ਨੂੰ ਉਸ ਦੇ ਬਣਦੇ ਹੱਕ ਜਾਂ ਤਰਜੀਹ ਦੇਣ ਲਈ ਤਿਆਰ ਨਹੀਂ।
0
1
1
@GurditSekhon
Gurdit Singh Sekhon
7 days
ਮਾਨ ਸਰਕਾਰ ਦੁਆਰਾ ਖੋਲ੍ਹੇ ਗਏ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਹਨ। ਜਿੱਥੇ ਲੋਕਾਂ ਨੂੰ ਇਲਾਜ, ਟੈਸਟ, ਦਵਾਈਆਂ ਬਿਲਕੁਲ ਮੁਫ਼ਤ ਮਿਲਦੀਆਂ ਹਨ। ਸਿਹਤ ਖ਼ੇਤਰ ਵਿੱਚ ਮਾਨ ਸਰਕਾਰ ਦੇ ਇਸ ਕ੍ਰਾਂਤੀਕਾਰੀ ਕਦਮ ਲਈ ਅੱਜ ਪੰਜਾਬ ਵਾਸੀ ਦਿਲੋਂ ਸ਼ਲਾਘਾ ਕਰ ਰਹੇ ਹਨ।
0
1
1
@GurditSekhon
Gurdit Singh Sekhon
7 days
₹10 ਲੱਖ ਦੇ ਮੁਫ਼ਤ ਇਲਾਜ ਦੀ ਸਹੂਲਤ ਵਾਲ਼ੇ ਮੁੱਖ ਮੰਤਰੀ ਹੈਲਥ ਕਾਰਡ ਨੇ ਆਮ ਲੋਕਾਂ ਨੂੰ ਕਿਵੇਂ ਹੌਸਲਾ ਦਿੱਤਾ ਹੈ, ਇਹ ਵੀਡੀਓ ਉਸ ਦਾ ਪ੍ਰਤੱਖ ਸਬੂਤ ਹੈ। ਲੋੜਵੰਦ ਪਰਿਵਾਰਾਂ ਨੂੰ ਹੁਣ ਭਰੋਸਾ ਹੈ ਕਿ ਪੈਸਿਆਂ ਦੀ ਕਮੀ ਕਾਰਨ ਹੁਣ ਉਹਨਾਂ ਨੂੰ ਕਿਸੇ ਕਿਸਮ ਦੇ ਇਲਾਜ ਲਈ ਸਮਝੌਤਾ ਨਹੀਂ ਕਰਨਾ ਪਵੇਗਾ। #10LakhKaHealthCard
0
1
2
@GurditSekhon
Gurdit Singh Sekhon
8 days
ਨਕਲੀ ਬੀਜ ਬਣਾਉਣ ਤੇ ਵੇਚਣ ਵਾਲਿਆਂ ਖ਼ਿਲਾਫ਼ ਮਾਨ ਸਰਕਾਰ ਬੀਜ ਸੋਧ ਬਿੱਲ ਲੈਕੇ ਆਈ ਹੈ, ਜਿਸ ‘ਚ ਸਖ਼ਤ ਸਜ਼ਾ ਦਾ ਪ੍ਰਬੰਧ ਹੈ। ਹੁਣ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲਿਆਂ ਦੀ ਖ਼ੈਰ ਨਹੀਂ।
0
1
1
@GurditSekhon
Gurdit Singh Sekhon
8 days
ਸ਼੍ਰੀ ਦੁਰਗਾ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਆਪ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਮਾਂ ਦੁਰਗਾ ਸਭ ਨੂੰ ਨਿੱਘੀਆਂ ਅਸੀਸਾਂ ਪ੍ਰਦਾਨ ਕਰੇ ਤੇ ਸਭ ਘਰ-ਪਰਿਵਾਰਾਂ 'ਚ ਖ਼ੁਸ਼ਹਾਲੀ ਅਤੇ ਤੰਦਰੁਸਤੀ ਦਾ ਪਸਾਰਾ ਹੋਵੇ।
0
0
2
@GurditSekhon
Gurdit Singh Sekhon
9 days
ਹੜ੍ਹਾਂ ਦੌਰਾਨ ਵੀ ਭਾਜਪਾ ਸਰਕਾਰ ਦਾ ਰਵੱਈਆ ਪੰਜਾਬ ਵਿਰੋਧੀ ਹੀ ਰਿਹਾ। ਪੰਜਾਬ ਨੇ ਦੇਸ਼ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ। ਪਰ ਅੱਜ ਭਾਜਪਾ ਹੜ੍ਹਾਂ ਦੇ ਮਾਰੇ ਪੰਜਾਬ ਨਾਲ ਕੋਝੇ ਮਜ਼ਾਕ ਕਰ ਰਹੀ ਹੈ।
0
1
2